ਹਰਿਆਣਾ ਖ਼ਬਰਾਂ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਪਾਰੀਆਂ ਤੋਂ ਜੀਐਸਟੀ ਦਰਾਂ ਵਿੱਚ ਕਮੀ ਦਾ ਲਾਭ ਖਪਤਕਾਰਾਂ ਤੱਕ ਪਹੁੰਚਾਉਣ ਦੀ ਕੀਤੀ ਅਪੀਲ

ਚੰਡੀਗੜ੍ਹ  ( ਜਸਟਿਸ ਨਿਊਜ਼  )

ਹਰਿਆਣਾਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੂਬੇ ਦੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਊਹ ਕੇਂਦਰ ਸਰਕਾਰ ਵੱਲੋਂ ਘੱਟ ਕੀਤੀ ਗਈ ਜੀਐਸਟੀ ਦਰਾਂ ਦਾ ਪੂਰਾ ਲਾਭ ਖਪਤਕਾਰਾਂ ਤੱਕ ਪਹੁੰਚਾਉਣਾ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਜਨਤਾ ਨੂੰ ਜੀਐਸਟੀ ਦਰਾਂ ਵਿੱਚ ਸੁਧਾਰ ਰਾਹੀਂ ਬਹੁਤ ਵੱਡਾ ਫਾਇਦਾ ਮਿਲਿਆ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਵਪਾਰੀਆਂ ਦੀ ਜਿਮੇਵਾਰੀ ਬਣਦੀ ਹੈ ਕਿ ਉਹ ਜੀਐਸਟੀ ਬਚੱਤ ਉਤਸਵ ਨੂੰ ਆਮ ਜਨਤਾ ਤੱਕ ਪਹੁੰਚਾਉਣ ਵਿੱਚ ਸਹਿਭਾਗੀ ਬਨਣ। ਉਨ੍ਹਾਂ ਨੇ ਕਿਹਾ ਕਿ ਟੈਕਸਾਂ ਵਿੱਚ ਕਟੌਤੀ ਨਾਲ ਨਾ ਸਿਰਫ ਵਪਾਰ ਨੂੰ ਪ੍ਰੋਤਸਾਹਨ ਮਿਲੇਗਾ, ਸਗੋ ਖਪਤਕਾਰ ਵੀ ਸਸਤੇ ਦਾਮਾਂ ‘ਤੇ ਵਸਤੂਆਂ ਤੇ ਸੇਵਾਵਾਂ ਦਾ ਲਾਭ ਚੁੱਕ ਪਾਉਣਗੇ। ਸਸਤੇ ਦਾਮ, ਵੱਧਦਾ ਵਪਾਰ ਅਤੇ ਮਜਬੂਤ ਅਰਥਵਿਵਸਥਾ, ਇਹੀ ਜੀਅੇਯਟੀ ਉਤਸਵ ਦੀ ਮੁਲ ਭਾਵਨਾ ਹੈ, ਜੋ ਹਰਿਆਣਾ ਨੂੰ ਪ੍ਰਗਤੀ ਦੇ ਨਵੇਂ ਮੁਕਾਮ ਤੱਕ ਲੈ ਜਾਵੇਗੀ।

          ਉਨ੍ਹਾਂ ਨੇ ਕਿਹਾ ਕਿ ਇਹ ਸੁਧਾਰਾਤਮਕ ਕਦਮ ਆਤਮਨਿਰਭਰ ਭਾਰਤ ਅਤੇ ਮਜਬੂਤ ਅਰਥਵਿਵਸਥਾ ਦੀ ਦਿਸ਼ਾ ਵਿੱਚ ਇਤਿਹਾਸਕ ਪਹਿਲ ਹੈ, ਜਿਸ ਵਿੱਚ ਵਪਾਰੀ ਵਰਗ ਦੀ ਸਰਗਰਮ ਭਾਗੀਦਾਰੀ ਜਰੂਰੀ ਹੈ। ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਹਰਿਆਣਾ ਦੇ ਵਪਾਰੀ ਪ੍ਰਧਾਨ ਮੰਤਰੀ ਦੀ ਭਾਵਨਾ ਅਨੁਰੂਪ ਖਪਤਕਾਰਾਂ ਨੂੰ ਲਾਭ ਪਹੁੰਚਾਉਣ ਵਿੱਚ ਮੋਹਰੀ ਭੁਮਿਕਾ ਨਿਭਾਉਣਗੇ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਲਾਗੂ ਕੀਤੇ ਗਏ ਨਵੇਂ ਜੀਐਸਟੀ ਸੁਧਾਰਾਂ ਨਾਲ ਸੂਬੇ ਨੁੰ ਵੱਡਾ ਆਰਥਕ ਲਾਭ ਮਿਲੇਗਾ ਅਤੇ ਆਮ ਖਪਤਕਾਰ ਵਰਗ ਨੂੰ ਸਿੱਧਾ ਫਾਇਦਾ ਹੋਵੇਗਾ। ਇਸ ਨਾਲ ਬਾਜਾਰ ਵਿੱਚ ਰੌਨਕ ਵਧੇਗੀ ਅਤੇ ਤਿਉਹਾਰੀ ਸੀਜਨ ਵਿੱਚ ਖਪਤ ਨੁੰ ਨਵੀਂ ਤੇਜੀ ਮਿਲੇਗੀ। ਰੋਜਮਰਾ ਦੇ ਇਸਤੇਮਾਲ ਵਿੱਚ ਆਉਣ ਵਾਲੇ ਕਈ  ਖਪਤਕਾਰ ਸਮਾਨਾਂ ਦੀ ਕੀਮਤਾਂ ਵਿੱਚ ਕਮੀ ਆਈ ਹੈ, ਜਿਸ ਨਾਲ ਮੱਧਮ ਵਰਗ ਨੁੰ ਵੱਧ ਬਚੱਤ ਹੋਵੇਗੀ। ਇਹ ਬਚੱਤ ਨਾ ਸਿਰਫ ਖਪਤਕਾਰਾਂ ਨੂੰ ਰਾਹਤ ਦਵੇਗੀ, ਸਗੋ ਵਪਾਰ ਜਗਤ ਲਈ ਵੀ ਮੌਕਾ ਪੈਦਾ ਕਰੇਗੀ।

ਆਤਮਨਿਰਭਰ ਭਾਰਤ ਨੁੰ ਗਤੀ ਦੇਣ ਲਈ ਸਵਦੇਸ਼ੀ ਉਤਪਾਦਾਂ ਦੇ ਉਤਪਾਦਨ ਅਤੇ ਪ੍ਰਚਾਰ ਨੂੰ ਪ੍ਰੋਤਸਾਹਨ ਦੇਣ ਵਪਾਰੀ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਤਮਨਿਰਭਰ ਭਾਰਤ ਦੀ ਪਰਿਕਲਪਣਾ ਨੂੰ ਅੱਗੇ ਵਧਾ ਰਹੇ ਹਨ ਅਤੇ ਸਵਦੇਸ਼ੀ ਉਤਪਾਦਾਂ ਨੂੰ ਅਪਨਾਉਣ ‘ਤੇ ਜੋਰ ਦੇ ਰਹੇ ਹਨ। ਜੀਐਸਟੀ ਵਿੱਚ ਕੀਤੇ ਗਏ ਸੁਧਾਰ ਇਸ ਦ੍ਰਿਸ਼ਟੀ ਨੂੰ ਸਾਕਾਰ ਕਰਨ ਵਿੱਚ ਅਹਿਮ ਭੁਮਿਕਾ ਨਿਭਾਉਣਗੇ। ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਵਾਪਰੀ ਵਰਗ ਸਵਦੇਸ਼ੀ ਉਤਪਾਦਾਂ ਦਾ ਵੱਧ ਉਤਪਾਦਨ ਅਤੇ ਪ੍ਰਚਾਰ ਕਰਨ, ਤਾਂ ਜੋ ਖਪਤਕਾਰ ਸਥਾਨਕ ਵਸਤੂਆਂ ਦੀ ਖਰੀਦ ਨੂੰ ਪ੍ਰਾਥਮਿਕਤਾ ਦੇਣ। ਇਸ ਨਾਲ ਨਾ ਸਿਰਫ ਘਰੇਲੂ ਉਦਯੋਗ ਨੂੰ ਮਜਬੁਤੀ ਮਿਲੇਗੀ, ਸਗੋ ਰਾਜ ਅਤੇ ਦੇਸ਼ ਦੀ ਅਰਥਵਿਵਸਥਾ ਵੀ ਮਜਬੂਤ ਹੋਵੇਗੀ।

ਜੀਐਸਟੀ ਸੰਗ੍ਰਹਿਣ ਵਿੱਚ ਹਰਿਆਣਾ ਦਾ ਲਗਾਤਾਰ ਵਧੀਆ ਪ੍ਰਦਰਸ਼ਨ

          ਮੁੱਖ ਮੰਤਰੀ ਨੇ ਕਿਹਾ ਕਿ ਜੀਐਸਟੀ ਸੰਗ੍ਰਹਿਣ ਵਿੱਚ ਹਰਿਆਣਾ ਨੇ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ। ਸਾਲ 2018-19 ਵਿੱਚ ਇੱਥੇ ਰਾਜ ਦਾ ਨੈਟ ਐਸਜੀਐਸਟੀ ਸੰਗ੍ਰਹਿ 18,910 ਕਰੋੜ ਰੁਪਏ ਸੀ, ਉੱਥੇ ਹੀ 2024-25 ਵਿੱਚ ਇਹ ਆਂਕੜਾ ਵੱਧ ਕੇ 39,743 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਉਪਲਬਧੀ ਸੂਬੇ ਦੀ ਮਜਬੂਤ ਅਰਥਵਿਵਸਥਾ ਅਤੇ ਵਪਾਰੀਆਂ ਦੇ ਸਹਿਯੋਗ ਦੀ ਗਵਾਹੀ ਦਿੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਪਾਰੀ ਵਰਗ ਦੀ ਬਦੌਲਤ ਹੀ ਹਰਿਆਣਾ ਲਗਾਤਾਰ ਜੀਐਸਟੀ ਸੰਗ੍ਰਹਿ ਵਿੱਚ ਮੋਹਰੀ ਸੂਬਾ ਬਣਿਆ ਹੈ।

ਐਸਬੀਆਈ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 1.55 ਕਰੋੜ ਰੁਪਏ ਦਾ ਦਿੱਤਾ ਯੋਗਦਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸੌਪਿਆ ਚੇਕ

ਚੰਡੀਗੜ੍ਹ ( ਜਸਟਿਸ ਨਿਊਜ਼ )

ਹਰਿਆਣਾਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਅੱਜ ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ 1.55 ਕਰੋੜ ਰੁਪਏ ਦਾ ਚੈਕ ਪ੍ਰਦਾਨ ਕੀਤਾ ਗਿਆ। ਇਸ ਮੌਕੇ ‘ਤੇ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਵੀ ਮੌਜੂਦ ਰਹੇ।

          ਇਹ ਰਕਮ ਐਸਬੀਆਈ ਦੇ ਕਰਮਚਾਰੀਆਂ ਵੱਲੋਂ ਰਾਜ ਵਿੱਚ ਚੱਲ ਰਹੇ ਹੜ੍ਹ ਰਾਹਤ ਕੰਮਾਂ ਵਿੱਚ ਸਹਿਯੋਗ ਤਹਿਤ ਇੱਕ ਦਿਨ ਦੇ ਤਨਖਾਹ ਨੂੰ ਇੱਕਠਾ ਕਰ ਪ੍ਰਦਾਨ ਕੀਤਾ ਗਿਆ।

          ਐਸਬੀਆਈ ਦੇ ਮੁੱਖ ਮਹਾਪ੍ਰਬੰਧਕ ਸ੍ਰੀ ਕ੍ਰਿਸ਼ਣ ਸ਼ਰਮਾ, ਮਹਾਪ੍ਰਬੰਧਕ (ਹਰਿਆਣਾ) ਸ੍ਰੀ ਨੀਰਜ ਭਾਰਤੀ ਅਤੇ ਉੱਪ ਮਹਾਪ੍ਰਬੰਧਕ ਸ੍ਰੀ ਕਾਜਲ ਭੋਮਿਕ ਵੱਲੋਂ ਮੁੱਖ ਮੰਤਰੀ ਨੁੰ ਰਕਮ ਦਾ ਚੈਕ ਪ੍ਰਦਾਨ ਕੀਤਾ ਗਿਆ।

          ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੇਸ਼ ਦੇ ਸੱਭ ਤੋਂ ਵੱਡ ਬੈਂਕ, ਐਸਬੀਆਈ ਵੱਲੋਂ ਹਰਿਆਣਾ ਸੂਬੇ ਦੇ ਨਾਗਰਿਕਾਂ ਦੇ ਪ੍ਰਤੀ ਉਦਾਰ ਯੋਗਦਾਨ ਅਤੇ ਲਗਾਤਾਰ ਸਹਿਯੋਗ ਦੀ ਸ਼ਲਾਘਾ ਕੀਤੀ।

ਸੂਬੇ ਦੀ ਪਿੰੰਡ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਯੋਜਨਾਬੱਧ ਢੰਗ ਨਾਲ ਸਮੇਂ ‘ਤੇ ਕਰਨ ਪੂਰਾ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ  (  ਜਸਟਿਸ ਨਿਊਜ਼ )

ਹਰਿਆਣਾਂ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਪਿੰਡ ਪੰਚਾਇਤਾਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਦੀ ਯੋਜਨਾਬੱਧ ਢੰਗ ਨਾਲ ਤੈਅ ਸਮੇਂ ਸੀਮਾ ਵਿੱਚ ਪੂਰਾ ਕੀਤਾ ਜਾਵੇ। ਨਾਲ ਹੀ, ਜਨ ਭਲਾਈਕਾਰੀ ਯੋਜਨਾਵਾਂ ਦਾ ਲਾਭ ਜਮੀਨੀ ਪੱਧਰ ‘ਤੇ ਹਰ ਯੋਗ ਵਿਅਕਤੀ ਤੱਕ ਪਹੁੰਚੇ ਇਸ ਦੇ ਲਈ ਅਧਿਕਾਰੀ ਹਰ 15 ਦਿਨ ਵਿੱਚ ਵਿਕਾਸ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨਾ ਵੀ ਯਕੀਨੀ ਕਰਨ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਗ੍ਰਾਮੀਣ ਵਿਕਾਸ ਵਿਭਾਗ ਦੀ ਵੱਖ-ਵੱਖ ਯੋਜਨਾਵਾਂ ਨੂੰ ਲੈ ਕੇ ਏਡੀਸੀ, ਜਿਲ੍ਹਾ ਪਰਿਸ਼ਦ ਦੇ ਸੀਈਓ, ਡੀਡੀਪੀਓ ਅਤੇ ਪੰਚਾਇਤੀ ਰਾਜ ਦੇ ਕਾਰਜਕਾਰੀ ਇੰਜੀਨੀਅਰਿੰਾਂ ਦੇ ਨਾਂਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ‘ਤੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਵੀ ਮੌਜੂਦ ਰਹੇ।

          ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਕਿ 500 ਵਰਗ ਗੱਜ ਤੱਕ ਦੀ ਸ਼ਾਮਲਾਤ ਭੁਮੀ ‘ਤੇ ਅਣਅਥੋਰਾਇਜਡ ਰੂਪ ਨਾਲ ਨਿਰਮਾਣਤ ਮਕਾਨਾਂ ਦਾ ਨਿਯਮਤੀਕਰਣ ਕਰਨ ਦੇ ਕੰਮਾਂ ਵਿੱਚ ਤੇਜੀ ਲਿਆਉਣ ਲਈ ਪਿੰਡ ਪੰਚਾਇਤਾਂ ਵਿੱਚ ਪਿੰਡ ਸਭਾ ਦੀ ਮੀਟਿੰਗਾਂ ਦਾ ਆਯੋਜਨ ਕੀਤਾ ਜਾਵੇ। ਇਸ ਤੋਂ ਇਲਾਵਾ, ਯੋਗ ਲੋਕਾਂ ਨੂੰ ਜਾਗਰੁਕ ਕਰਨ ਲਈ ਪਿੰਡ ਪੰਚਾਇਤਾਂ ਵਿੱਚ ਮੁਨਿਆਦੀ ਕਾਰਵਾਈ ਕੀਤੀ ਜਾਵੇ। ਅਗਲੇ ਤਿੰਨ ਹਫਤੇ ਦੇ ਅੰਦਰ ਪਿੰਡ ਸਭਾ ਦੀ ਮੀਟਿੰਗਾਂ ਦਾ ਆਂਯੋਜਨ ਕਰ ਇਸ ਦੇ ਤਹਿਤ ਕੇਸਾਂ ਦਾ ਨਿਪਟਾਨ ਯਕੀਨੀ ਕੀਤਾ ਜਾਵੇ। ਇਸ ਤੋਂ ਇਲਾਵਾ, ਜਿਨ੍ਹਾਂ ਜਿਲ੍ਹਿਆਂ ਦੇ ਕੇਸ ਅਪਰੂਵ ਹੋ ਚੁੱਕੇ ਹਨ ਉਨ੍ਹਾਂ ਦੀ ਰਜਿਸਟਰੀਆਂ ਜਲਦੀ ਕਰਵਾਈ ਜਾਣ।

ਸਵਾਮਿਤਵ ਯੋਜਨਾ ਦੀ ਗਲਤੀਆਂ ਨੂੰ ਕੈਂਪ ਲਗਾ ਕੇ ਕੀਤਾ ਜਾਵੇ ਠੀਕ

          ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਮੁੱਖ ਮੰਤਰੀ ਗ੍ਰਾਮੀਣ ਆਵਾਸ ਯੋਜਨਾ 2.0 ਤਹਿਤ ਜਿਨ੍ਹਾਂ ਲਾਭਕਾਰਾਂ ਨੂੰ ਅਧਿਕਾਰ ਪੱਤਰ ਦਿੱਤੇ ਗਏ ਹਨ ਪਰ ਜਿਨ੍ਹਾਂ ਦੀ ਰਜਿਸਟਰੀ ਕਿਸੇ ਕਾਰਨ ਵਜੋ ਨਹੀਂ ਹੋਈ ਉਨ੍ਹਾਂ ਦੀ ਰਜਿਸਟਰੀ ਅਗਲੇ ਇੱਕ ਮਹੀਨੇ ਵਿੱਚ ਕਰਵਾਉਣਾ ਯਕੀਨੀ ਕੀਤਾ ਜਾਵੇ।  ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਸਵਾਮਿਤਵ ਯੋਜਨਾ ਨੂੰ ਲੈ ਕੇ ਵੱਖ ਤੋਂ ਕੈਂਪ ਲਗਾ ਕੇ ਗਲਤੀਆਂ ਨੂੰ ਠੀਕ ਕੀਤਾ ਜਾਵੇ ਅਤੇ ਸਵਾਮਿਤਵ ਯੋਜਨਾ ਦੇ ਨਕਸ਼ੇ ਨੂੰ ਠੀਕ ਕਰ ਇਸ ਦੀ ਰਿਪੋਰਟ ਐਫਸੀਆਰ ਨੂੰ ਭੇਜਣਾ ਯਕੀਨੀ ਕਰਨ।

ਰਾਜ ਵਿੱਤ ਕਮਿਸ਼ਨ ਦੀ ਗ੍ਰਾਂਟ ਦੀ ਸਮੂਚੀ ਵਰਤੋ ਯਕੀਨੀ ਕਰਨ

          ਉਨ੍ਹਾਂ ਨੇ ਪਿਛਲੇ 4 ਸਾਲਾਂ ਵਿੱਚ ਸੂਬਾ ਵਿੱਤ ਕਮਿਸ਼ਨ ਤਹਿਤ ਜਿਲ੍ਹਾ ਪਰਿਸ਼ਦ ਨੂੰ ਜਾਰੀ ਗ੍ਰਾਂਟ ਦੀ ਵਰਤੋ ਦੀ ਸਥਿਤੀ ‘ਤੇ ਨਿਰਦੇਸ਼ ਦਿੱਤੇ ਕਿ ਯੋਜਨਾ ਬਣਾ ਕੇ ਤੈਅ ਸਮੇਂ ਵਿੱਚ ਵਿਕਾਸ ਕੰਮਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇ ਅਤੇ ਵਿਕਾਸ ਕੰਮਾਂ ਦੀ ਰਕਮ ਨੂੰ ਸੌ-ਫੀਸਦੀ ਖਰਚ ਕੀਤਾ ਜਾਵੇ। ਇਸ ਤੋਂ ਇਲਾਵਾ, ਹਰ 2 ਮਹੀਨੇ ਵਿੱਚ ਪੰਚਾਇਤ ਕਮੇਟੀਆਂ ਦੀ ਮੀਟਿੰਗ ਆਯੋਜਿਤ ਕੀਤੀ ਜਾਵੇ।

ਵਿਕਾਸ ਕੰਮਾਂ ਤੇ ਯੋਜਨਾਵਾਂ ਨੂੰ ਲੈ ਕੇ ਅਧਿਕਾਰੀ ਇੱਕ ਦੂਜੇ ਵਿਭਾਂਗ ਦੇ ਨਾਲ ਕਰਨ ਤਾਲਮੇਲ

          ਸ੍ਰੀ ਨਾਂਇਬ ਸਿੰਘ ਸੈਣੀ ਨੇ ਕਿਹਾ ਕਿ ਵੱਖ-ਵੱਖ ਵਿਕਾਸ ਕੰਮਾਂ ਤੇ ਯੋਜਨਾਵਾਂ ਨੂੰ ਲੈ ਕੇ ਅਧਿਕਾਰੀ ਇੱਕ ਦੂਜੇ ਵਿਭਾਗ ਦੇ ਨਾਲ ਤਾਲਮੇਲ ਕਰ ਕੰਮ ਕਰਨ ਤਾਂ ਜੋ ਵਿਕਾਸ ਦੇ ਕੰਮ ਸਮੇਂ ‘ਤੇ ਪੂਬੇ ਹੋ ਸਕਣ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਨਿਰਦੇਸ਼ ਦਿੱਤੇ ਕਿ ਵਿਕਾਸ ਕੰਮਾਂ ਵਿੱਚ ਗੁਣਵੱਤਾ ਦਾ ਧਿਆਨ ਰੱਖਿਆ ਜਾਵੇ ਅਤੇ ਸਮੇਂ-ਸਮੇਂ ‘ਤੇ ਨਿਰਮਾਣ ਸਮੱਗਰੀ ਦੀ ਚੈਕਿੰਗ ਵੀ ਕਰਵਾਉਂਦੇ ਰਹਿਣ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਠੋਸ ਵੇਸਟ ਪ੍ਰਬੰਧਨ ਸ਼ੈਡ ‘ਤੇ ਕਿਹਾ ਕਿ ਜਿਨ੍ਹਾ ਜਿਲ੍ਹਿਆਂ ਦੇ ਕੰਮ ਇਸ ਦੇ ਤਹਿਤ ਤਿਆਰ ਹਨ ਉਹ ਜਿਲ੍ਹੇ ਯੋਜਨਾ ਬਣਾ ਕੇ ਇਸ ਨੂੰ ਜਲਦੀ ਪੂਰਾ ਕਰਨ। ਇਸ ਦੇ ਨਾਲ ਹੀ ਫਰੀਦਾਬਾਦ, ਗੁਰੂਗ੍ਰਾਮ, ਝੱਜਰ ਅਤੇ ਪਲਵਲ ਜਿਲ੍ਹਿਆਂ ਦੇ ਲਈ ਗੋਬਰ ਧਨ ਯੋਜਨਾ ਤਹਿਤ ਇੱਕ-ਇੱਕ ਪ੍ਰੋਜੈਕਟ ਬਣਾ ਕੇ ਮੁੱਖ ਦਫਤਰ ਭਿਜਵਾਉਣਾ ਯਕੀਨੀ ਕੀਤਾ ਜਾਵੇ।

ਡਰੋਨ ਦੀਦੀ ਦੇ ਲਈ ਐਸਓਪੀ ਕੀਤੀ ਜਾਵੇ ਤਿਆਰ

          ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿੱਚ ਮਹਿਲਾ ਚੌਪਾਲ ਅਤੇ ਐਸਸੀ/ਬੀਸੀ ਚੌਪਾਲ ਦੀ ਮੁਰੰਮਤ ਤੇ ਮੁੜ ਵਿਸਥਾਰ ਦੇ ਕੰਮਾਂ ਨੂੰ 2 ਮਹੀਨਿਆਂ ਵਿੱਚ ਪੂਰਾ ਕੀਤਾ ਜੇਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਡਰੋਨ ਦੀਦੀ ਲਈ ਐਸਓਪੀ ਤਿਆਰ ਕੀਤੀ ਜਾਵੇ। ਨਾਲ ਹੀ ਲੱਖਪਤੀ ਦੀਦੀ ਦੇ ਟੀਚੇ ਨੂੰ ਹਾਸਲ ਕਰਨ ਲਈ ਸਮੇਂਬੱਧ ਢੰਗ ਨਾਲ ਯੋਜਨਾ ਬਣਾਈ ਜਾਵੇ।

ਸਾਂਝਾ ਬਾਜਾਰ ਖੋਲਣ ਲਈ ਜਮੀਨ ਨੂੰ ਕੀਤਾ ਚੌਣ

          ਉਨ੍ਹਾਂ ਨੇ ਸਾਂਝਾਂ ਬਾਜਾਰ ਯੋਜਨਾ ਤਹਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾ ਜਿਲ੍ਹਿਆਂ ਵਿੱਚ ਸਾਂਝਾ ਬਾਜਾਰ ਨਹੀਂ ਖੁੱਲੇ ਹਨ ਇੱਥੇ ਬਾਜਾਰ ਖੋਲਣ ਨੂੰ ਲੈ ਕੇ ਜਮੀਨ ਨੁੰ ਚੋਣ ਕੀਤਾ ਜਾਵੇ। ਸਰਕਾਰ ਦਾ ਸਾਂਝਾ ਬਾਜਾਰ ਖੋਲਣ ਨੂੰ ਲੈ ਕੇ ਹਿੱਤ ਲੋਕਲ ਫਾਰ ਵੋਕਲ ਹੈ ਤਾਂ ਜੋ ਸਕਾਨਕ ਕਾਰੀਗਰਾਂ ਨੂੰ ਨਵੀਂ ਪਹਿਚਾਣ ਮਿਲ ਸਕੇ। ਇਸ ਤੋਂ ਇਲਾਵਾ, ਸਵੈ ਸਹਾਇਤਾ ਸਮੂਹ ਕੈਂਟੀਨਾਂ ਨੂੰ ਖੋਲਣ ਨੂੰ ਲੈ ਕੇ ਸਕੇਂ ਸੀਮਾ ਤੈਅ ਕੀਤੀ ਗਈ ਹੈ। ਨਾਲ ਹੀ ਪ੍ਰਧਾਨ ਮੰਤਰੀ ਆਦਰਸ਼ ਪਿੰਡ ਯੋਜਨਾ ਨਾਲ ਜੁੜੀ ਪਰਿਯੋਜਨਾਵਾਂ ਦੇ ਪਲਾਨ ਬਣਾ ਕੇ ਦਿਤੇ ਜਾਣ ਅਤੇ ਇਸ ਦੇ ਤਹਿਤ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇ।

ਅੰਮ੍ਰਿਤ ਸਰੋਵਰ ਯੋਜਨਾ ਤਹਿਤ ਬਣੇ ਤਾਲਾਬਾਂ ਦੇ ਸੁੰਦਰੀਕਰਣ ਅਤੇ ਸਵੱਛਤਾ ‘ਤੇ ਦਿੱਤਾ ਜਾਵੇ ਜੋਰ

          ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕਾਂ ਦੀ ਮੁਰੰਮਤ ਦੇ ਕੰਮ ਪ੍ਰਾਥਮਿਕਤਾ ਦੇ ਆਧਾਰ ‘ਤੇ ਜਲਦੀ ਪੂਰੇ ਕਰਨ। ਨਾਲ ਹੀ ਸੜਕ ‘ਤੇ ਚਿੱਟੀ ਪੱਟੀਆਂ ਸਮੇਂ ‘ਤੇ ਲੱਗਣ ਤੇ ਇਨ੍ਹਾਂ ਦੀ ਗੁਣਵੱਤਾਂ ‘ਤੇ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਸੜਕਾਂ ‘ਤੇ ਲੱਗੇ ਸਾਇਨ ਬੋਰਡ ਵਿਵਸਕਿਤ ਕੀਤੇ ਜਾਣ। ਉਨ੍ਹਾਂ ਨੇ ਅੰਮ੍ਰਿਤ ਸਰੋਵਰ ਯੋਜਨਾ ਤਹਿਤ ਬਣੇ ਤਾਲਾਬਾਂ ਦੇ ਸੁੰਦਰੀਕਰਣ ਅਤੇ ਸਵੱਛਤਾ ‘ਤੇ ਜੋਰ ਦਿੰਦੇ ਹੋਏ ਕਿਹਾ ਕਿ ਫੁੱਟਪਾਥ, ਬੈਠਣ ਲਈ ਬੈਂਚ, ਪੇੜ-ਪੌਧਿਆਂ ਦਾ ਰੋਪਣ ਅਤੇ ਹੋਰ ਕੰਮ ਸਮੇਂ ਬੱਧ ਢੰਗ ਨਾਲ ਪੂਰੇ ਕੀਤੇ ਜਾਣ। ਇਸ ਤੋਂ ਇਲਾਵਾ, ਸ਼ਿਵਧਾਮ ਦੇ ਨਵੀਨੀਕਰਣ ਯੋਜਨਾ ਨੂੰ ਗਤੀ ਦੇਣ ਲਈ ਵੀ ਅਧਿਕਾਰੀਆਂ ਨੂੰ ਯਿਮਤ ਸਮੀਖਿਆ ਮੀਟਿੰਗਾਂ ਕਰਨ ਅਤੇ ਜਲਦੀ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਐਕਸੀਲੈਂਸ ਅਤੇ ਆਧੁਨਿਕ ਪਿੰਡ ਸਕੱਤਰੇਤ ਘੱਟ ਬਜਟ ਵਿੱਚ ਕੀਤੇ ਜਾਵੇ ਤਿਆਰ

          ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਡ ਸਕੱਤਰੇਤਾਂ ਦੇ ਸਬੰਧ ਵਿੱਚ ਕਿਹਾ ਕਿ ਸਕੱਤਰੇਤਾਂ ਦੇ ਵਾਤਾਵਰਣ ਅਤੇ ਰੱਖ-ਰਖਾਵ ‘ਤੇ ਧਿਆਨ ਦਿੱਤਾ ਜਾਵੇ। ਨਾਲ ਘੱਟ ਬਜਟ ਵਿੱਚ ਐਕਸੀਲੈਂਸ ਅਤੇ ਆਧੁਨਿਕ ਪਿੰਡ ਸਕੱਤਰੇਤ ਤਿਆਰ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਆਦਰਸ਼ ਸਵਰੂਪ ਪ੍ਰਦਾਨ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਯੋਗ ਅਤੇ ਵਿਯਾਮਸ਼ਾਲਾਵਾਂ ਦੇ ਨਿਰਮਾਣ ਕੰਮ ਜਲਦੀ ਪੂਰਾ ਕਰਨ, ਫਿਰਨੀ ‘ਤੇ ਸਟ੍ਰੀਟ ਲਾਇਟਸ ਲਾਗਉਣ, ਇੰਡੋਰ ਸਟੇਡੀਅਮਾਂ ਦਾ ਨਿਯਮਤ ਦੇਖਭਾਲ ਯਕੀਨੀ ਕਰਨ ਦੇ ਨਿਰਦੇਸ਼ ਵੀ ਦਿੱਤੇ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਪਰਿਯੋ੧ਨਾਵਾਂ ਵਿੱਚ ਗਲਤ ਅਨੁਮਾਨ (ੲਸਟੀਮੇਟ)ਬਣਾਏ ਜਾਣਗੇ, ਉਨ੍ਹਾਂ ਨੇ ਲਈ ਸਬੰਧਿਤ ਅਧਿਕਾਰੀ ਜਿਮੇਵਾਰ ਹੋਣਗੇ ਅਤੇ ਅਜਿਹੇ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਜਾਵੇਗੀ।

          ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਗਾ ਰਸਤੋਗੀ, ਸਾਰਿਆਂ ਦੇ ਲਈ ਆਵਾਸ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਮੋਹਮਦ ਸ਼ਾਇਨ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਵਿਕਾਸ ਅਤੇ ਪੰਚਾਇਤ ਦੇ ਡਾਇਰੈਕਟਰ ਜਨਰਲ ਸ੍ਰੀ ਦੁਸ਼ਯੰਤ ਕੁਮਾਰ ਬੇਹਰਾ, ਗ੍ਰਾਮੀਣ ਵਿਕਾਸ ਵਿਭਾਗ ਦੇ ਨਿਦੇਸ਼ਕ ਸ੍ਰੀ ਰਾਹੁਲ ਨਰਵਾਲ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਰਾਕੇਸ਼ ਸੰਧੂ ਸਮੇਤ ਬਿਜਲੀ, ਕਿਰਤ ਅਤੇ ਐਚਐਸਆਈਆਈਡੀਸੀ ਦੇ ਅਧਿਕਾਰੀ ਵੀਸੀ ਦੇ ਮਾਧਿਅਮ ਨਾਲ ਜੁੜੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin